ਸਾਡਾ ਨਿਯਮਾਂ ਨੂੰ ਲਾਗੂ ਕਰਨ ਦਾ ਰੋਲ

ਕਾਲਜ ਔਫ ਕਾਇਰੋਪ੍ਰੈਕਟਰਜ਼ ਔਫ ਬ੍ਰਿਟਿਸ਼ ਕੋਲੰਬੀਆ (ਸੀ ਸੀ ਬੀ ਸੀ) ਨਿਯਮਬੱਧ ਕਰਨ ਵਾਲੀ ਸੰਸਥਾ ਹੈ ਜਿਹੜੀ ਸਾਡੇ ਸੂਬੇ ਵਿਚ ਕਾਇਰੋਪ੍ਰੈਕਟਰਾਂ ਨੂੰ ਲਾਇਸੰਸ ਦਿੰਦੀ ਹੈ ਅਤੇ ਲੋਕਾਂ ਦੀ ਰੱਖਿਆ ਕਰਨ ਲਈ ਪ੍ਰੈਕਟਿਸ ਦੇ ਮਿਆਰ ਤੈਅ ਕਰਦੀ ਹੈ। ਪ੍ਰੈਕਟਿਸ ਕਰਨ ਲਈ ਲਾਇਸੰਸ ਕਾਇਮ ਰੱਖਣ ਲਈ, ਸਾਰੇ ਕਾਇਰੋਪ੍ਰੈਕਟਰਾਂ ਲਈ ਗਾਈਡਲਾਈਨਾਂ ਦਾ ਇਕ ਸਖਤ ਸੈੱਟ ਪੂਰਾ ਕਰਨਾ ਜ਼ਰੂਰੀ ਹੈ ਜਿਸ ਵਿਚ, ਕਿਸੇ ਮਾਨਤਾ-ਪ੍ਰਾਪਤ ਕਾਇਰੋਪ੍ਰੈਕਟਿਕ ਕਾਲਜ ਤੋਂ ਗਰੈਜੂਏਸ਼ਨ, ਕ੍ਰਿਮੀਨਲ ਰਿਕਾਰਡ ਚੈੱਕ ਦੀ ਕਲੀਰੈਂਸ ਅਤੇ ਜਾਰੀ ਰਹਿਣ ਵਾਲੀ ਪੜ੍ਹਾਈ ਦੀਆਂ ਸ਼ਰਤਾਂ ਸ਼ਾਮਲ ਹਨ। ਇਸ ਦੇ ਇਲਾਵਾ, ਸਾਰੇ ਰਜਿਸਟਰਡ ਕਾਇਰੋਪ੍ਰੈਕਟਰਾਂ ਲਈ ਹੈਲਥ ਪ੍ਰੋਫੈਸ਼ਨਜ਼ ਐਕਟ (ਐੱਚ ਪੀ ਏ) ਦੀ ਜੋ ਕਿ ਬੀ ਸੀ ਸਰਕਾਰ ਵਲੋਂ ਤਿਆਰ ਕੀਤਾ ਗਿਆ ਸੀ ਅਤੇ ਸੀ ਸੀ ਬੀ ਸੀ ਬਾਈ-ਲਾਅਜ਼ ਅਤੇ ਪ੍ਰੋਫੈਸ਼ਨਲ ਕੰਡਕਟ ਹੈਂਡਬੁੱਕ ਦੀ ਪਾਲਣਾ ਕਰਨਾ ਜ਼ਰੂਰੀ ਹੈ। ਬੀ ਸੀ ਦੇ ਸਾਰੇ ਨਿਯਮਬੱਧ ਸਿਹਤ ਪੇਸ਼ਿਆਂ ਲਈ ਰੈਗੂਲੇਟੋਰੀ ਕਾਲਜ ਹੇਠ ਲਾਇਸੰਸਸ਼ੁਦਾ ਹੋਣਾ ਜ਼ਰੂਰੀ ਹੈ। ਇਸ ਕਸੌਟੀ ਦਾ ਮਤਲਬ ਹੈ ਕਿ ਮਰੀਜ਼ ਭਰੋਸਾ ਕਰਦੇ ਹਨ ਕਿ ਕਾਇਰੋਪ੍ਰੈਕਟਰ ਭਰੋਸੇਯੋਗ, ਪ੍ਰਾਇਮਰੀ ਕੇਅਰਗਿਵਰਜ਼ ਹਨ। ਮਰੀਜ਼ਾਂ ਕੋਲ ਸੀ ਸੀ ਬੀ ਸੀ ਰਾਹੀਂ ਚਾਰਾਜੋਈ ਕਰਨ ਦਾ ਰਾਹ ਵੀ ਹੈ ਜੇ ਉਹ ਮਹਿਸੂਸ ਕਰਦੇ ਹੋਣ ਕਿ ਬੀ ਸੀ ਦੇ ਕਿਸੇ ਕਾਇਰੋਪ੍ਰੈਕਟਰ ਦੀ ਸੰਭਾਲ ਹੇਠ ਉਨ੍ਹਾਂ ਨਾਲ ਗਲਤ ਵਰਤਾਉ ਹੋਇਆ ਹੈ। ਸੀ ਸੀ ਬੀ ਸੀ ਉਨ੍ਹਾਂ ਕਾਇਰੋਪ੍ਰੈਕਟਰਾਂ ਦੀ ਪੜਤਾਲ ਕਰਦਾ ਹੈ ਅਤੇ ਅਨੁਸ਼ਾਸਨੀ ਕਾਰਵਾਈ ਕਰਦਾ ਹੈ ਜਿਹੜੇ ਬਾਈਲਾਅਜ਼ ਜਾਂ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਅਤੇ ਉਹ ਮਰੀਜ਼ਾਂ ਦੇ ਸਰੋਕਾਰਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। 

ਜਿਵੇਂ ਕਿ ਸਾਡੇ ਨਾਂ ਵਿਚ ਸ਼ਬਦ “ਕਾਲਜ” ਅਕਸਰ ਭੰਬਲਭੂਸਾ ਪੈਦਾ ਕਰਦਾ ਹੈ, ਸੀ ਸੀ ਬੀ ਸੀ ਕੋਈ ਵਿਦਿਅਕ ਸੰਸਥਾ ਜਾਂ ਪ੍ਰੋਫੈਸ਼ਨਲ ਐਸੋਸੀਏਸ਼ਨ ਨਹੀਂ ਹੈ। ਜਿਵੇਂ ਕਿ ਹੇਠਾਂ ਤੁਹਾਡੇ ਖੱਬੇ ਵਾਲੇ ਕਾਲਮ ਵਿਚ ਵਰਣਨ ਕੀਤਾ ਗਿਆ ਹੈ, ਇਕ ਅਸਰਦਾਰ, ਪਾਰਦਰਸ਼ੀ, ਅਤੇ ਨਿਰਪੱਖ ਰੈਗੂਲੇਟਰ ਬਣਨ ਲਈ, ਇਹ ਜ਼ਰੂਰੀ ਹੈ ਕਿ ਸੀ ਸੀ ਬੀ ਸੀ ਆਪਣੇ ਕਾਨੂੰਨੀ ਫਰਜ਼ ਐਕਟ ਵਿਚ ਦੱਸੇ ਮੁਤਾਬਕ ਨਿਭਾ ਰਿਹਾ ਹੈ ਅਤੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਇਕ ਰੈਗੂਲੇਟਰ ਦੇ ਸਰਕਾਰੀ ਆਦੇਸ਼ ਮੁਤਾਬਕ ਸੇਵਾ ਕਰ ਰਿਹਾ ਹੈ। ਸਾਡੀ ਵੀਡਿਓ “What is the College of Chiropractors of BC?”  ਵਿਚ ਸੀ ਸੀ ਬੀ ਸੀ ਬਾਰੇ ਹੋਰ ਜਾਣੋ।     

ਰੈਗੂਲੇਟਰ

ਪੇਸ਼ੇਵਰ ਐਸੋਸੀਏਸ਼ਨ

ਪ੍ਰੈਕਟਿਸ ਕਰਨ ਲਈ ਰਜਿਸਟਰੇਸ਼ਨ ਲਾਜ਼ਮੀ ਹੈ।
ਮੈਂਬਰਸ਼ਿਪ ਲੈਣਾ ਮਰਜ਼ੀ ਹੈ।
ਨਿਊਟਰਲ ਅਤੇ ਨਿਰਪੱਖ, ਲੋਕਾਂ ਦੇ ਹਿੱਤ ਵਿਚ ਕੰਮ ਕਰਨਾ

ਪੇਸ਼ੇ (ਪੇਸ਼ਿਆਂ) ਲਈ ਹਿਮਾਇਤੀ ਅਤੇ ਆਪਣੇ ਮੈਂਬਰਾਂ ਦੇ ਹਿੱਤਾਂ ਵਿਚ ਕੰਮ ਕਰਦੇ ਹਨ।

ਮੁੱਖ ਕੰਮ:
  1. ਸੈੱਟ ਕਰਨਾ ਅਤੇ ਲਾਗੂ ਕਰਨਾ:

    a) ਦਾਖਲੇ ਤੋਂ ਅਭਿਆਸ ਤੱਕ ਦੀਆਂ ਸ਼ਰਤਾਂ।

    b) ਅਭਿਆਸ ਦੇ ਪੇਸ਼ੇਵਰ ਅਤੇ ਕਲੀਨਿਕਲ ਮਿਆਰ।

    c) ਨਿਰੰਤਰ ਯੋਗਤਾ ਲਈ ਸ਼ਰਤਾਂ (ਗੁਣਵੱਤਾ ਭਰੋਸਾ ਅਤੇ ਪੇਸ਼ੇਵਰ ਅਭਿਆਸ)।

  2.  ਅਭਿਆਸ ਕਰਨ ਲਈ ਅਧਿਕਾਰਤ ਲੋਕਾਂ ਦਾ ਜਨਤਕ ਰਜਿਸਟਰ ਬਣਾਈ ਰੱਖਣਾ
  3.  ਇਹ ਯਕੀਨੀ ਬਣਾਉਣਾ ਕਿ ਲੋਕ ਸ਼ਿਕਾਇਤਾਂ ਦਰਜ ਕਰਵਾ ਸਕਣ, ਅਤੇ ਲੋੜ ਪੈਣ `ਤੇ ਐਕਸ਼ਨ ਲਿਆ ਜਾ ਸਕੇ।

  4. ਗੈਰ-ਕਾਨੂੰਨੀ ਪ੍ਰੈਕਟਿਸ ਅਤੇ ਬੰਦਸ਼ਾਂ ਵਾਲੇ ਟਾਈਟਲਾਂ ਦੀ ਗੈਰ-ਕਾਨੂੰਨੀ ਵਰਤੋਂ ਵਿਚ ਸ਼ਾਮਲ ਹੋਣ ਵਾਲੇ ਗੈਰ-ਰਜਿਸਟਰ ਵਿਅਕਤੀਆਂ ਦੇ ਖਿਲਾਫ ਐਕਸ਼ਨ ਲੈਣਾ।

ਉਨ੍ਹਾਂ ਦੇ ਇਹ ਕੰਮ ਹੋ ਸਕਦੇ ਹਨ:

  1. ਉਨ੍ਹਾਂ ਮੁੱਦਿਆਂ ਲਈ ਹਿਮਾਇਤ ਕਰਨਾ ਜਿਹੜੇ ਪੇਸ਼ਿਆਂ ਉੱਪਰ ਅਸਰ ਪਾਉਂਦੇ ਹਨ।
  2. ਪੌਲਸੀ ਦੀ ਤਿਆਰੀ ਵਿਚ ਸ਼ਾਮਲ ਹੋਣ ਵਾਸਤੇ ਪ੍ਰੈਕਟੀਸ਼ਨਰਾਂ ਲਈ ਮੌਕਿਆਂ ਦੀ ਹਿਮਾਇਤ ਕਰਨਾ।
  3. ਸਿੱਖਿਆ ਅਤੇ ਪੇਸ਼ਾਵਰ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ।
  4. ਨੈੱਟਵਰਕਿੰਗ ਦੇ ਮੌਕੇ ਪ੍ਰਦਾਨ ਕਰਨਾ

 

ਇਹ ਸਰਗਰਮੀਆਂ ਇਕ ਰੈਗੂਲੇਟਰ ਵਜੋਂ ਸੀ ਸੀ ਬੀ ਸੀ ਦੇ ਰੋਲ ਹੇਠ ਨਹੀਂ ਆਉਂਦੀਆਂ:

  • ਕਲੀਨਿਕਾਂ ਅਤੇ ਕਾਰਪੋਰੇਸ਼ਨਾਂ ਨੂੰ ਨਿਯਮਬੱਧ ਕਰਨਾ – ਸੀ ਸੀ ਬੀ ਸੀ ਦਾ ਕੰਟਰੋਲ ਸਿਰਫ ਨਿੱਜੀ ਪ੍ਰੈਕਟੀਨਸ਼ਰਾਂ ਉੱਪਰ ਹੀ ਹੈ
  • ਵਿਅਕਤੀਆਂ ਜਾਂ ਬਿਜ਼ਨਸਾਂ ਨੂੰ ਆਰਡਰ ਅਤੇ ਆਦੇਸ਼ ਜਾਰੀ ਕਰਨਾ – ਅਜਿਹੇ ਐਕਸ਼ਨ ਸਿਰਫ ਸੂਬਾਈ ਜਾਂ ਫੈਡਰਲ ਸਰਕਾਰ ਹੀ ਲੈ ਸਕਦੀ ਹੈ
  • ਪੇਸ਼ਾਵਰ ਐਸੋਸੀਏਸ਼ਨਾਂ ਅਤੇ ਯੂਨੀਅਨਾਂ ਦੇ ਹਿੱਤਾਂ ਅਤੇ ਉਦੇਸ਼ਾਂ ਦਾ ਸਮਰਥਨ ਕਰਨਾ – ਜਿਵੇਂ ਕਿ ਆਪਣੇ ਨਾਲ ਰਜਿਸਟਰ ਵਿਅਕਤੀਆਂ ਨੂੰ ਪੇਸ਼ਾਵਰ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ ਅਤੇ ਮੁਆਵਜ਼ੇ ਦੇ ਜ਼ਿਆਦਾ ਰੇਟਾਂ ਲਈ ਹਿਮਾਇਤ ਕਰਨਾ ਅਤੇ/ਜਾਂ ਇਮਪਲੌਏਅਰ ਹਿਊਮਨ ਰੀਕੋਰਸ ਦੇ ਮਾਮਲੇ
  • ਪੜ੍ਹਾਈ ਦੇ ਕੋਰਸ – ਸੀ ਸੀ ਬੀ ਸੀ ਕੋਈ ਵਿਦਿਅਕ ਸੰਸਥਾ ਨਹੀਂ ਹੈ।